ਫਿਰੋਜ਼ਪੁਰ / ਚੰਡੀਗੜ੍ਹ ( ਜਸਟਿਸ ਨਿਊਜ਼ )
ਡਿਪਟੀ ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਸਰਕਲ ਦੀ ਪ੍ਰਧਾਨਗੀ ਹੇਠ ਅਤੇ ਸੀਨੀਅਰ ਅਕਾਊਂਟਸ ਅਫ਼ਸਰ (ਪੈਨਸ਼ਨ), ਸ਼੍ਰੀ ਰਾਮਜੀ ਲਾਲ ਯਾਦਵ, ਆਫਿਸ ਆਫ਼ ਕਮਿਊਨਿਕੇਸ਼ਨ ਅਕਾਊਂਟਸ, ਪੰਜਾਬ ਦੀ ਅਗਵਾਈ ਹੇਠ ਹੋਈ ਪੈਨਸ਼ਨ ਅਦਾਲਤ ਵਿੱਚ ਦੂਰਸੰਚਾਰ ਅਤੇ ਬੀਐਸਐਨਐਲ ਦੇ ਸੇਵਾਮੁਕਤ ਕਰਮਚਾਰੀਆਂ ਅਤੇ ਪਰਿਵਾਰਕ ਪੈਨਸ਼ਨਰਾਂ ਦੀਆਂ ਕੁੱਲ 20 ਪੈਨਸ਼ਨ ਸਬੰਧਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਸੁਣਵਾਈ ਦੇ ਪ੍ਰੋਗਰਾਮ ਦੀ ਪਹਿਲਾਂ ਸੂਚਨਾ ਐਸਐਮਐਸ, ਈਮੇਲ ਜਾਂ ਡਾਕ ਰਾਹੀਂ ਹਿਤਧਾਰਕਾਂ ਨੂੰ ਦਿੱਤੀ ਗਈ ਸੀ।
ਸ਼੍ਰੀ ਅਕਸ਼ੈ ਗੁਪਤਾ ਨੇ ਪੈਨਸ਼ਨਰਾਂ ਦੀ ਸਹੂਲਤ ਅਤੇ ਸਨਮਾਨ ਨੂੰ ਯਕੀਨੀ ਬਣਾਉਣ ਲਈ ਪੈਨਸ਼ਨ ਸ਼ਿਕਾਇਤਾਂ ਦੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਨਿਪਟਾਰੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਪੈਨਸ਼ਨ ਅਦਾਲਤ ਦੇ ਨਾਲ-ਨਾਲ ਇੱਕ ਸਿਹਤ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੈਡਿਸਿਟੀ ਸੁਪਰਸਪੈਸ਼ਲਿਸਟ ਹਸਪਤਾਲ, ਫਿਰੋਜ਼ਪੁਰ ਦੇ ਡਾ. ਅਸ਼ਵਨੀ ਕੁਮਾਰ ਨੇ ਪੈਨਸ਼ਨਰਾਂ ਨੂੰ ਸੇਵਾਮੁਕਤੀ ਤੋਂ ਬਾਅਦ ਹੋਣ ਵਾਲੀਆਂ ਜੀਵਨ ਸ਼ੈਲੀ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ। ਪੈਨਸ਼ਨਰਾਂ ਨੇ ਸੰਚਾਰ ਲੇਖਾ ਕੰਟਰੋਲਰ, ਪੰਜਾਬ ਦੀ ਆਪਣੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਸੰਵੇਦਨਸ਼ੀਲਤਾ ਦੀ ਸ਼ਲਾਘਾ ਕੀਤੀ।
ਦੁਪਹਿਰ ਦੇ ਸੈਸ਼ਨ ਵਿੱਚ ਆਯੋਜਿਤ ਟੈਲੀਕੌਮ ਆਊਟਰੀਚ ਪ੍ਰੋਗਰਾਮ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ 24 ਲਾਇਸੈਂਸਧਾਰਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਵਿੱਚ ਲਾਇਸੈਂਸ ਫੀਸ ਦਾ ਸਮੇਂ ਸਿਰ ਭੁਗਤਾਨ, ਤਿਮਾਹੀ ਅਤੇ ਸਲਾਨਾ ਆਡਿਟ ਕੀਤੇ ਵਿੱਤੀ ਦਸਤਾਵੇਜ਼ ਜਮ੍ਹਾਂ ਕਰਵਾਉਣਾ, ਬੈਂਕ ਗਰੰਟੀ ਦਾ ਨਵੀਨੀਕਰਣ ਅਤੇ ਮਾਲੀਆ ਪ੍ਰਬੰਧਨ ਸਾਫਟਵੇਅਰ (ਸਾਰਸ) ਦੀ ਕਾਰਜਪ੍ਰਣਾਲੀ ਵਰਗੇ ਵਿਸ਼ਿਆਂ ‘ਤੇ ਚਰਚਾ ਹੋਈ।
ਸ਼੍ਰੀ ਅਕਸ਼ੈ ਗੁਪਤਾ ਨੇ ਡਿਜੀਟਲ ਇੰਡੀਆ ਮਿਸ਼ਨ ਨੂੰ ਅੱਗੇ ਵਧਾਉਣ ਅਤੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਇੰਟਰਨੈੱਟ ਪਹੁੰਚ ਦਾ ਵਿਸਥਾਰ ਕਰਨ ਵਿੱਚ ਸਥਾਨਕ ਆਈਐਸਪੀ ਆਪ੍ਰੇਟਰਾਂ ਦੀ ਮਹੱਤਵਪੂਰਨ ਭੂਮਿਕਾ ‘ਤੇ ਚਾਨਣਾ ਪਾਇਆ ਅਤੇ ਲਾਇਸੈਂਸਧਾਰਕਾਂ ਨੂੰ ਰੈਗੂਲੇਟਰੀ ਜ਼ਰੂਰਤਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ।
ਮਾਨਯੋਗ ਪ੍ਰਧਾਨ ਮੰਤਰੀ ਦੇ ਹਰੀ ਕ੍ਰਾਂਤੀ ਦੇ ਦ੍ਰਿਸ਼ਟੀਕੋਣ – “ਏਕ ਪੇੜ ਮਾਂ ਕੇ ਨਾਮ” ਦੇ ਅਨੁਸਾਰ – ਪ੍ਰੋਗਰਾਮ ਵਿੱਚ ਭਾਗੀਦਾਰਾਂ ਨੂੰ 70 ਪੌਦੇ ਵੰਡੇ ਗਏ।
ਕੰਟਰੋਲਰ ਆਫ਼ ਕਮਿਊਨੀਕੇਸ਼ਨ ਅਕਾਊਂਟਸ, ਪੰਜਾਬ ਨੇ ਪੈਨਸ਼ਨ ਅਤੇ ਟੈਲੀਕੌਮ ਨਾਲ ਸਬੰਧਿਤ ਮਾਮਲਿਆਂ ਵਿੱਚ ਪਾਰਦਰਸ਼ਤਾ, ਕੁਸ਼ਲਤਾ ਅਤੇ ਹਿਤਧਾਰਕਾਂ ਨਾਲ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ।
Leave a Reply